Bhai Manjit Singh ji passes away

ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਪੋਤਰੇ ਭਾਈ ਮਨਜੀਤ ਸਿੰਘ ਜੀ ਨਹੀ ਰਹੇ

ਭਾਈ ਮਨਜੀਤ ਸਿੰਘ ਜੀ ਇਕ ਬਹੁਤ ਹੀ ਠੰਡੇ ਮਿੱਠੇ ਅਤੇ ਮਿਲਾਪੜੇ ਸੁਭਾੳੇ ਵਾਲੀ ਗੁਰਮੁੱਖ ਰੂਹ ਸਨ | ਆਪ ਜੀ ਦਾ ਜਨਮ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਉੱਚੀ ਅਤੇ ਸੁੱਚੀ ਕੁੱਲ ਵਿਚ  ਭਾਈ ਬਲਬੀਰ ਸਿੰਘ ਜੀ ਅਤੇ ਮਾਤਾ ਹਰਸ਼ਰਨ ਕੌਰ ਜੀ ਦੇ ਗ੍ਰਹਿ ਵਿਖੇ 12 ਮਾਰਚ 1949 ਵਿਚ ਹੋਇਆ | ਆਪ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਪੋਤਰੇ ਸਨ | ਆਪਣੇ ਚਾਰ ਭਰਾਵਾਂ ਅਤੇ ਇਕ ਭੈਣ ਵਿਚੋਂ ਆਪ ਤੀਸਰੇ ਨੰਬਰ ਵਿਚ ਸਨ |

ਭਾਈ ਮਨਜੀਤ ਸਿੰਘ ਹੋਰਾਂ ਨੇ M.A. ; M.P.Ed ਦੀ ਉਚੇਰੀ ਵਿਦਿਆ ਪ੍ਰਾਪਤ ਕਰਕੇ Punjab Agricultural University, Ludhiana ਵਿਚ 1981 ਤੋਂ ਲੈ ਕੇ 2009 ਤੱਕ ਆਪ ਨੇ ਵਿਦਿਆਰਥੀਆਂ ਨੂੰ ਸਾਹਿਤ, ਸੱਭਿਆਚਾਰਕ ਅਤੇ ਸਮਾਜ ਭਲਾਈ ਦੇ ਖੇਤਰਾਂ ਵਿੱਚ ਆਪਣੀ ਦੁਰਅੰਦੇਸ਼ੀ ਅਤੇ ਪ੍ਰਬੰਧਕੀ ਕੁਸ਼ਲਤਾ ਦੇ ਨਾਲ ਯੋਗ ਅਗਵਾਈ ਕੀਤੀ |

ਭਾਈ ਮਨਜੀਤ ਸਿੰਘ ਜੀ ਆਪਣੇ ਪਿਤਾ ਭਾਈ ਬਲਬੀਰ ਸਿੰਘ ਜੀ ਨੂੰ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੁਆਰਾ ਰਚਿਤ ਪੁਸਤਕਾਂ ਅਤੇ ਟਰੈਕਟਾਂ ਦੀ ਸੁਧਾਈ ਅਤੇ ਛਪਾਈ ਵਿਚ ਪੂਰਨ ਸਹਿਯੋਗ ਦਿੱਤਾ | 2001 ਵਿਚ ਭਾਈ ਬਲਬੀਰ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਭਾਈ ਮਨਜੀਤ ਸਿੰਘ ਜੀ ਨੂੰ ਟਰੱਸਟ ਦਾ ਸੱਕਤਰ ਨਿਯੁਕਤ ਕੀਤਾ ਗਿਆ | ਇਸ ਸਮੇਂ ਦੌਰਾਨ ਮਨਜੀਤ ਸਿੰਘ ਹੋਰਾਂ ਨੂੰ ਜਿਥੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੁਆਰਾ ਰਚਿਤ ਪੁਸਤਕਾਂ ਦੇ ਪ੍ਰਕਾਸ਼ਨ ਦੇ ਕੰਮ ਨੂੰ ਜਾਰੀ ਰੱਖਿਆ ਉ੍ਨਥੇ ਭਾਈ ਸਾਹਿਬ ਰਣਧੀਰ ਸਿੰਘ ਅਕੈਡਮੀ ਦੀ ਸਥਾਪਨਾ ਦਾ ਉਦਮ ਕੀਤਾ | ਆਪ ਜੀ ਦੀ ਯੋਗ ਅਨੁਸ਼ਾਸ਼ਨੀਕ ਅਤੇ ਸਿਰੜੀ ਕਾਰਜ ਕੁਸ਼ਲਤਾ ਦੇ ਕਾਰਣ ਇਹ ਅਕੈਡਮੀ ਪ੍ਰਫੁਲਤ ਹੋਈ ਅਤੇ 2010 ਵਿਚ ਅਕੈਡਮੀ ਦੀ Affiliation CBSE ਦੇ ਨਾਲ ਹੋਈ |

ਭਾਈ ਮਨਜੀਤ ਸਿੰਘ ਲੁਧਿਆਣੇ ਸ਼ਹਿਰ ਦੇ ਖੂਨਦਾਨ ਕੇਂਦਰ ਵਿਚ ਇਕ ਹਰਮਨ ਪਿਆਰੇ ਪ੍ਰੇਰਣਾ ਸਰੋਤ ਵਜੋਂ ਪ੍ਰਸਿੱਧ ਸਨ | ਆਪ ਗਰੀਬਾਂ ਦੇ ਮਸੀਹਾ ਵਾਂਗੂੰ ਉਭਰੇ ਅਤੇ ਜਿਥੇ ਕਿਤੇ ਵੀ ਕਿਸੇ ਦੀਨ- ਦੁੱਖੀ  ਨੂੰ ਲੋੜ ਹੁੰਦੀ ਆਪ ਸਭ ਤੋਂ ਪਹਿਲਾਂ ਹਾਜ਼ਰ ਹੂੰਦੇ ਸਨ | ਪੇਂਡੂ ਬੱਚਿਆਂ ਨੂੰ ਵਿੱਦਿਆ ਦੇਣ ਦਾ ਸੁਪਨਾ ਲੈਦੇ ਹੋਏ ਆਪ ਨੇ ਆਪਣੇ ਜੱਦੀ ਪਿੰਡ ਨਾਰੰਗਵਾਲ – ਗੁੱਜਰਵਾਲ ਦੀ ਢਾਬ ਉ੍ਨਤੇ ਇਕ ਸਕੂਲ ਦੀ ਸਥਾਪਨਾ ਕੀਤੀ | ਆਪ ਜੀ ਕੁਮਾਰਹੱਟੀ ਅਤੇ ਢਾਬ ਦੀ ਸੇਵਾ ਸੰਭਾਲ ਲਈ ਹਮੇਸ਼ਾ ਤੱਤਪਰ ਰਹਿੰਦੇ ਅਣਥੱਕ ਸੇਵਾ ਕਰਦੇ |

ਆਪ ਇਕ ਬਹੁਤ ਹੀ ਮਿੱਠਬੋਲੜੇ ਸੁਭਾੳ ਵਾਲੀ ਸ਼ਖਸ਼ੀਅਤ ਸਨ ਜੋ ਕਿ ਹਰ ਇਕ ਦੇ ਹਿਰਦੇ ਨੂੰ ਟੁੰਭ ਜਾਂਦੇ ਸਨ | ਆਪ ਆਪਣੇ ਜੀਵਨ ਵਿਚ ਸਿਖੀ ਨੂੰ ਕਮਾਉਦਿਆਂ ਆਪਣੇ ਦਾਦਾ ਜੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਜੀਵਨ ਤੋਂ ਪ੍ਰੇਰਣਾ ਲੈਕੇ ਆਪਣੇ ਕਾਰਜ ਕਰਦੇ ਸਨ |

ਸੇਜਲ ਅੱਖਾਂ ਅੱਗੇ ਭਾਈ ਸਾਹਿਬ ਜਾਂ ਤਾਂ ਅਖੰਡ ਕੀਰਤਨਾਂ ਵਿਚ ਨਿੰਮਾ-ਨਿੰਮਾ ਝੂਮਦੇ ਦਿਸਦੇ ਸਨ, ਜਾਂ ਲੰਗਰ ਵਿਚ ਬਰਤਨਾਂ ਦੀ ਸੇਵਾ ਕਰਦੇ ਜਾਂ ਭਾਰੀ ਧੁੰਦ ਵਿਚ ਵੀ ਖੁਦ ਆਪ ਬਸ ਚਲਾ ਕੇ ਸੰਗਤਾਂ ਨੂੰ ਕਦੇ ਸਟੇਸ਼ਨ ਜਾਂ ਕਦੇ ਬਸ–ਅੱਡੇ ਤੇ ਪਹੁੰਚਾਂਦੇ ਦਿਸਦੇ ਸਨ |

ਆਪ ਜੀ 7 ਜਨਵਰੀ 2012 ਨੂੰ ਸਾਡੇ ਤੋਂ ਭਾਵੇਂ ਸਰੀਰਕ ਤੌਰ ਤੇ ਵਿੱਛੜ ਗਏ ਹਨ ਪਰ ਅਸੀਂ ਉਹਨਾ ਦਾ ਮਾਰਗ ਦਰਸ਼ਨ ਹਮੇਸ਼ਾ ਕਰਦੇ ਰਹਾਂਗੇ | ਆਪ ਜੀ ਦੇ ਦੋਵੇਂ ਪੁਤਰ ਡਾ: ਕੀਰਤ ਸਿੰਘ ਅਤੇ ਅਜੈ ਸਿੰਘ, ਸੁਪਤਨੀ ਬੀਬੀ ਹਰਪ੍ਰੀਤ ਕੌਰ ਜੀ ਅਤੇ ਆਪ ਜੀ ਦਾ ਸਮੂਹ ਪਰਿਵਾਰ ਭਾਈ ਸਹਿਬ ਰਣਧੀਰ ਸਿੰਘ ਟਰਸੱਟ ਦੀ ਸੇਵਾ ਵਿੱਚ ਹਾਜ਼ਿਰ ਹਾਂ |

ਆਪ ਜੀ ਦੀ ਅੰਤਮ ਅਰਦਾਸ 15 ਜਨਵਰੀ 2012 ਨੂੰ ਸ੍ਰੀ ਅਖੰਡ ਪਾਠ ਸਾਹਿਬ ਅਤੇ ਅਖੰਡ ਕੀਰਤਨ ਉਪਰੰਤ ਗੁਰੂਦਵਾਰਾ ਗੁਰਮਤ ਸੰਚਾਰ, ਭਾਈ ਸਹਿਬ ਰਣਧੀਰ ਸਿੰਘ ਟਰਸੱਟ, ਭਾਈ ਰਣਧੀਰ ਸਿੰਘ ਨਗਰ, ਲੁਧਿਆਣੇ ਵਿਖੇ ਕੀਤੀ ਗਈ |

 

Posted on February 16th, 2012 by WebAdmin

Leave a Reply

Your email address will not be published.


Are you human: *

Shopping Cart

Your shopping cart is empty
Visit the shop

Sign Up for Updates

Like us on Facebook

Follow us on Twitter

Donations