Gadhar Movement Exhibition in LA

ਲਾਸ ਏਂਜਲਸ ਵਿਖੇ ਨਾਮਵਰ ਲੇਖਕ ਤੇ ਸਿੱਖ ਵਿਦਵਾਨ ਜੈਤੇਗ ਸਿੰਘ ਅਨੰਤ ਵੱਲੋਂ ਭਾਈ ਸਾਹਿਬ ਰਣਧੀਰ ਸਿੰਘ ਜੀ ਦੇ ਜੀਵਨ ਤੇ ਅਧਾਰਤ ਸਫਲ ਸਲਾਈਡ ਸ਼ੋਅ ਦਾ ਪ੍ਰਦਰਸ਼ਨ

ਲਾਸ ਏਂਜਲਸ:ਅਮਰੀਕਾ ਦੇ ਲਾਸ ਏਂਜਲਸ ਦੇ ਕਾਊਂਟੀ ਦੇ ਅਤਿ ਸੁੰਦਰ ਸ਼ਹਿਰ ਦੇ ਸ੍ਰੀ ਗੁਰੂ ਸਿੰਘ ਸਭਾ ਵਾਲਨਟ ਵਿਖੇ ੨੭-੨੯ ਨਵੰਬਰ ਨੂੰ ਸਲਾਨਾ ਅਖੰਡ ਕੀਰਤਨੀ ਜਥਾ ਲਾਸ ਏਂਜਲਸ ਦੇ ਉ੍ਨਦਮ ਨਾਲ ਤਿੰਨ ਰੋਜਾ ਸਲਾਨਾ ਸਮਾਗਮ ਦਾ ਆਯੋਜਨ ਕੀਤਾ ਗਿਆ|ਜਿਸ ਵਿਚ ਵੱਡੀ ਗਿਣਤੀ ਵਿਚ ਦੇਸ਼ ਵਿਦੇਸ਼ ਤੋਂ ਨਾਮਵਰ ਤੇ ਉ੍ਨਘੀਆਂ ਸ਼ਖਸੀਅਤਾਂ ਨੇ ਇਸ ਵਿਚ ਸ਼ਿਰਕਤ ਕੀਤੀ|ਇਸ ਅਖੰਡ ਕੀਰਤਨ ਦੇ ਸਮਾਗਮ ਵਿਚ ਪਹਿਲੀ ਵਾਰ ਵਿਸ਼ੇਸ਼ ਸੱਦੇ ਤੇ ਸਰੀ ਕਨੇਡਾ ਨੂੰ ਨਾਮਵਰ ਲੇਖਕ ਤੇ ਵਿਦਵਾਨ ਸ. ਜੈਤੇਗ ਸਿੰਘ ਅਨੰਤ ਉਚੇਚੇ ਤੌਰ ਤੇ ਪਹੁੰਚੇ ਜਿਹਨਾਂ ਨੇ ਸਮੁੱਚੀ ਸਿੱਖ ਸੰਗਤ ਨੂੰ ਆਪਣੇ ਮਹਾਨ ਵਿਰਸੇ ਅਤੇ ਵਿਰਾਸਤ ਨਾਲ ਜੋੜਨ ਲਈ ਬੜੀ ਮਿਹਨਤ, ਸ਼੍ਨਿਦਤ ਤੇ ਇਤਿਹਾਸਕ ਪੱਖਾਂ ਨਾਲ ਜੁੜੇ ਸਲਾਈਡ ਸ਼ੋਅ ਪ੍ਰਦਰਸ਼ਨ ਰਾਹੀਂ ਆਪਣੇ ਗੌਰਵਮਈ ਇਤਿਹਾਸ ਤੋਂ ਜਾਣੂ ਕਰਵਾਇਆ|

ਪਹਿਲੇ ਦਿਨ ਦੇ ਸਮਾਗਮ ਵਿਚ ਉਹਨਾਂ ਪੰਥ ਦੀ ਸੋਨ ਚਿੜੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਜੀਵਨ ਗਾਥਾ ਤੇ ਅਧਾਰਿਤ ਉਹਨਾਂ ਦੇ ਜੀਵਨ ਦੇ ਹਰ ਪੱਖ ਨੂੰ ਰੁਸ਼ਨਾਉਣ ਦਾ ਯਤਨ ਕੀਤਾ|ਮੂੰਹ ਬੋਲਦੀਆਂ ਤਸਵੀਰਾਂ ਰਾਹੀਂ ਬਾਣੀ ਤੇ ਬਾਣੇ ਵਿਚ ਰੰਗੇ ਗੁਰੂ ਦੇ ਲਾਲ ਜਿਹਨਾਂ ਬਰਤਾਨੀ ਸਾਮਰਾਜ ਦੀਆਂ ਜੇਲ੍ਹਾਂ ਵਿਚ ਉਮਰ ਕੈਦ ਸਮੇਂ ਜੋ ਘਾਲਣਾ ਘਾਲੀ ਉਸਨੂੰ ਇਤਿਹਾਸਕ ਦਸਤਾਵੇਜ ਤਸਵੀਰਾਂ ਰਾਹੀਂ ਬਿਆਨ ਕੀਤਾ|

ਭਾਈ ਜੈਤੇਗ ਸਿੰਘ ਅਨੰਤ

ਭਾਈ ਜੈਤੇਗ ਸਿੰਘ ਅਨੰਤ

ਇਸਦੇ ਨਾਲ ਹੀ ਸਿੱਖ ਵਿਦਵਾਨ ਜੈਤੇਗ ਸਿੰਘ ਅਨੰਤ ਨੇ ਆਪਣੇ ਦੂਜੇ ਸਲਾਈਡ ਲੈਕਚਰ ਵਿਚ ਗਦਰ ਲਹਿਰ ਦੀ ਗਾਥਾ ਨੂੰ ਪੇਸ਼ ਕੀਤਾ|ਜਿਸ ਵਿਚ ਗਦਰ ਲਹਿਰ, ਗਦਰ ਪਾਰਟੀ ਇਸ ਦੇ ਪ੍ਰਭਾਵ ਹੇਠ ਉਪਜੀਆਂ ਉਹਨਾਂ ਲਹਿਰਾਂ ਨੁੂੰ ਦਰਸਾਇਆ ਜਿਸ ਨੇ ਭਾਰਤ ਦੀ ਗੁਲਾਮੀ ਦੇ ਸੰਗਲਾਂ ਨੂੰ ਤੋੜਨ ਵਿਚ ਸਹਾਇਤਾ ਕੀਤੀ|ਬਹੁਤ ਹੀ ਪ੍ਰਭਾਵਸ਼ਾਲੀ ਸਲਾਈਡ ਸ਼ੋਅ ਵਿਚ ਕਾਮਾਗਾਟਾ ਮਾਰੂ ਲਹਿਰ, ਬਜਬਜ ਘਾਟ, ਲਾਹੌਰ ਸਾਜਿਸ਼ ਕੇਸ, ਜਲ੍ਹਿਆਂਵਾਲਾ ਬਾਗ, ਅਕਾਲੀ ਲਹਿਰ, ਗੁਰੂ ਕੇ ਬਾਗ ਦਾ ਮੋਰਚਾ, ਨਨਕਾਣਾ ਸਾਹਿਬ ਦਾ ਸਾਕਾ, ਜੈਤੋਂ ਦਾ ਮੋਰਚਾ ਆਦਿ ਨੂੰ ਤਸਵੀਰਾਂ ਰਾਹੀਂ ਪੇਸ਼ ਕਰਦੇ ਹੋਏ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਆਪਣੇ ਅਮੀਰ ਤੇ ਗੌਰਵਮਈ ਵਿਰਸੇ ਦੀ ਝਾਤ ਪਵਾਈ|

ਇਥੇ ਸ. ਜੈਤੇਗ ਸਿੰਘ ਅਨੰਤ ਨੇ ਕਿਹਾ ਕਿ ਭਾਈ ਰਣਧੀਰ ਸਿੰਘ ਇਬਾਦਤ ਤੇ ਬਗਾਵਤ ਦਾ ਸੰਗਮ ਸੀ|ਕੀਰਤਨ ਉਹਨਾਂ ਦੇ ਜੀਵਨ ਦਾ ਆਧਾਰ ਸੀ|ਪਰ ਚਿੰਤਨ ਨਾਲ ਉਹ ਜੁੜੇ ਹੋਏ ਸਨ ਤਦ ਹੀ ਉਹਨਾਂ ਵੱਲੋਂ ੪੦ ਤੋਂ ਉਤੇ ਪੁਸਤਕਾਂ ਪੰਥ ਦੀ ਝੋਲੀ ਪਾਈਆਂ|ਉਹਨਾਂ ਬੜੇ ਭਾਵੁਕ ਹੋ ਕੇ ਕਿਹਾ ਜਾਗੋ ਜਾਗੋ ਸੁਤਿਓ ਇਹ ਸੌਣ ਦਾ ਸਮਾਂ ਨਹੀਂ, ਜਾਗਣ ਦਾ ਸਮਾਂ ਆ ਗਿਆ ਹੈ|ਭਾਈ ਸਾਹਿਬ ਰਣਧੀਰ ਸਿੰਘ ਹੋਰਾਂ ਨੂੰ ਸੰਗੀ ਸਾਥੀਆਂ ਨਾਲ ਫਿਰੋਜਪੁਰ ਐਕਸ਼ਨ ਦੇ ਸਬੰਧ ਵਿਚ ਅਕਤੂਬਰ ੧੯੧੫ ਨੂੰ ਗ੍ਰਿਫਤਾਰ ਕੀਤਾ ਗਿਆ ਸੀ|੧੯੧੬ ਨੂੰ ਉਹਨਾਂ ਨੂੰ ਅਤੇ ਉਹਨਾਂ ਦੇ ਸਾਥੀਆਂ ਨੂੰ ਉਮਰ ਕੈਦ, ਕਾਲੇ ਪਾਣੀ ਦੀਆਂ ਸਜਾਵਾਂ ਤੇ ਜਾਇਦਾਦ ਜਬਤੀ ਦੀ ਸਜਾ ਸੁਣਾਈ ਗਈ ਸੀ|ਇਸ ਲਈ ਸਾਡਾ ਫਰਜ ਬਣਦਾ ਹੈ ਕਿ ੧੯੧੫-੧੬ ਦੇ ਇਸ ਦੁਖਾਂਤ ਨੂੰ ਇਕ ਸੌ ਸਾਲ ਪੂਰੇ ਹੋਣ ਤੇ ਵਿਸ਼ਵ ਵਿਚ ਅਸੀਂ ਯਾਦ ਕਰੀਏ ਤੇ ਵੱਡੇ ਸਮਾਗਮਾਂ ਰਾਹੀਂ ਭਾਈ ਸਾਹਿਬ ਰਣਧੀਰ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਕੁਰਬਾਨੀ ਨੂੰ ਯਾਦ ਕਰੀਏ|ਇਸ ਲਈ ਸਾਰਿਆਂ ਨੁੂੰ ਹੁਣ ਤੋਂ ਯਤਨ ਆਰੰਭ ਕਰ ਦੇਣੇ ਚਾਹੀਦੇ ਹਨ|

ਭਾਈ ਸਵਰਨ ਸਿੰਘ ਸੰਗਤਾਂ ਨੂੰ ਭਾਈ ਸਾਹਿਬ ਜੀ ਦੇ ਜੀਵਨ ਤੇ ਰੌਸ਼ਨੀ ਪਾਉਂਦੇ ਹੋਏ

ਭਾਈ ਸਵਰਨ ਸਿੰਘ ਸੰਗਤਾਂ ਨੂੰ ਭਾਈ ਸਾਹਿਬ ਜੀ ਦੇ ਜੀਵਨ ਤੇ ਰੌਸ਼ਨੀ ਪਾਉਂਦੇ ਹੋਏ

ਸਮਾਗਮ ਵਿਚ ਨਾਮਵਰ ਲੇਖਕ ਸਿੱਖ ਵਿਦਵਾਨ ਸ. ਜੈਤੇਗ ਸਿੰਘ ਅਨੰਤ ਦੀਆਂ ਗਦਰ ਲਹਿਰ ਨਾਲ ਸਬੰਧਤ ੩ ਪੁਸਤਕਾਂ ਗਦਰ ਲਹਿਰ ਦੀ ਕਹਾਣੀ, ਗਦਰੀ ਯੋਧੇ ਤੇ ਗਦਰ ਦੀ ਗੂੰਜ ਅਤੇ ਭਾਈ ਰਣਧੀਰ ਸਿੰਘ ਨੂੰ ਸੰਗਤ ਅਰਪਣ ਭਾਈ ਸਾਹਿਬ ਰਣਧੀਰ ਸਿੰਘ ਦੇ ਵਿਰਸੇ ਤੇ ਵਿਰਾਸਤ ਦੇ ਅਤਿ ਸਤਿਕਾਰਤ ਤੇ ਮੋਹਤਬਰ ਗੁਰਸਿੱਖਾਂ ਜਿਹਨਾਂ ਵਿਚ ਭਾਈ ਸਤਿਨਾਮ ਸਿੰਘ ਜੀ (ਬੰਬਈ ਵਾਲੇ), ਭਾਈ ਨਿਰੰਜਨ ਸਿੰਘ ਗੁਰਦਾਸਪੁਰ, ਭਾਈ ਹਰਪ੍ਰੀਤ ਸਿੰਘ ਟਰਾਂਟੋ, ਡਾ. ਰਵਿੰਦਰ ਸਿੰਘ ਲਾਲ ਜੀ ਲਾਸ ਏਂਜਲਸ, ਭਾਈ ਮਨਮੋਹਨ ਸਿੰਘ ਸੈਨਹੋਜੇ ਨੇ ਜੈਕਾਰਿਆਂ ਦੀ ਗੂੰਜ ਵਿਚ ਰਿਲੀਜ ਕੀਤੀਆਂ ਗਈਆਂ|ਇਸ ਮੌਕੇ ਤੇ ਗੁਰੂਘਰ ਦੇ ਮੁਖ ਵਜੀਰ ਭਾਈ ਰਘਬੀਰ ਸਿੰਘ ਨੂੰ ਗੁਰੂਘਰ ਲਈ ਇਕ ਪੁਸਤਕ ਦਾ ਸੈ੍ਨਟ ਸ. ਜੈਤੇਗ ਸਿੰਘ ਅਨੰਤ ਨੇ ਭੇਂਟ ਕੀਤਾ|ਮੰਚ ਸੰਚਾਲਨ ਕਰ ਰਹੇ ਭਾਈ ਸਵਰਨ ਸਿੰਘ ਬੇਕਰਜ ਫੀਲਡ ਨੇ ਲੇਖਕ ਵੱਲੋਂ ਕੀਤੇ ਗਏ ਕਾਰਜ ਦੀ ਭਰਪੂਰ ਪ੍ਰਸੰਸਾ ਕਰਦੇ ਹੋਏ ਸੰਗਤ ਨੂੰ ਇਸ ਗੱਲ ਦਾ ਅਹਿਸਾਸ ਕਰਵਾਇਆਂ ਕਿ ਅਸੀਂ ਭਾਈ ਸਾਹਿਬ ਰਣਧੀਰ ਸਿੰਘ ਜੀ ਦੇ ਕੀਰਤਨ ਦੇ ਪੱਖ ਉਹਨਾਂ ਵੱਲੋਂ ਤੇ ਉਹਨਾਂ ਉਤੇ ਲਿਖੀਆਂ ਗਈਆਂ ਪੁਸਤਕਾਂ ਨੂੰ ਪੜ੍ਹਨ ਦੀ ਰੁਚੀ ਪੈਦਾ ਕਰਨੀ ਚਾਹੀਦੀ ਹੈ|ਸਾਡਾ ਜੀਵਨ ਤਦ ਹੀ ਸਫਲ ਹੋਵੇਗਾ ਕਿ ਅਸੀਂ ਆਪਣੇ ਮਹਾਨ ਵਿਰਸੇ ਤੇ ਵਿਰਾਸਤ ਜਿਸਨੂੰ ਅੱਜ ਤੁਸੀਂ ਭਾਈ ਜੈਤੇਗ ਸਿੰਘ ਅਨੰਤ ਵੱਲੋਂ ਪ੍ਰਦਰਸ਼ਤ ਸਲਾਈਡ ਸ਼ੋਅ ਰਾਹੀਂ ਅਨੰਦ ਮਾਣਿਆ ਹੈ ਉਸ ਪ੍ਰਤੀ ਚਿੰਤਨ ਕਰ ਸਕੀਏ|

ਗਦਰ ਲਹਿਰ ਤੇ ਅਧਾਤਿ ਪੁਸਤਕਾਂ ਰਿਲੀਜ ਕਰਦੇ ਸਮੇਂ ਤਸਵੀਰ ਵਿਚ ਵਿਖਾਈ ਦੇ ਰਹੇ ਹਨ ਭਾਈ ਰਘਬੀਰ ਸਿੰਘ, ਭਾਈ ਜੈਤੇਗ ਸਿੰਘ ਅਨੰਤ, ਭਾਈ ਹਰਪ੍ਰੀਤ ਸਿੰਘ ਟਰਾਂਟੋ, ਭਾਈ ਸਤਨਾਮ ਸਿੰਘ ਬੰਬਈ, ਮਾ. ਨਰਿੰਜਨ ਸਿੰਘ ਗੁਰਦਾਸਪੁਰ, ਭਾਈ ਮਨਮੋਹਨ ਸਿੰਘ ਸੈਨਹੋਜੇ, ਡਾ. ਰਵਿੰਦਰ ਸਿੰਘ ਲਾਲ ਜੀ ਲਾਸ ਏਂਜਲਸ

ਗਦਰ ਲਹਿਰ ਤੇ ਅਧਾਤਿ ਪੁਸਤਕਾਂ ਰਿਲੀਜ ਕਰਦੇ ਸਮੇਂ ਤਸਵੀਰ ਵਿਚ ਵਿਖਾਈ ਦੇ ਰਹੇ ਹਨ ਭਾਈ ਰਘਬੀਰ ਸਿੰਘ, ਭਾਈ ਜੈਤੇਗ ਸਿੰਘ ਅਨੰਤ, ਭਾਈ ਹਰਪ੍ਰੀਤ ਸਿੰਘ ਟਰਾਂਟੋ, ਭਾਈ ਸਤਨਾਮ ਸਿੰਘ ਬੰਬਈ, ਮਾ. ਨਰਿੰਜਨ ਸਿੰਘ ਗੁਰਦਾਸਪੁਰ, ਭਾਈ ਮਨਮੋਹਨ ਸਿੰਘ ਸੈਨਹੋਜੇ, ਡਾ. ਰਵਿੰਦਰ ਸਿੰਘ ਲਾਲ ਜੀ ਲਾਸ ਏਂਜਲਸ

ਇਸੇ ਤਰ੍ਹਾਂ ਬੰਬਈ ਤੋਂ ਪੁੱਜੇ ਭਾਈ ਸਤਿਨਾਮ ਸਿੰਘ ਜੀ ਨੇ ਬੜੇ ਭਾਵੁਕ ਸ਼ਬਦਾਂ ਵਿਚ ਦੋਨੋਂ ਦਿਨਾਂ ਵਿਚ ਵਿਖਾਏ ਗਏ ਸਲਾਈਡ ਸ਼ੋਆਂ ਦੀ ਪ੍ਰਸੰਨਤਾ ਪ੍ਰਗਟ ਕਰਦੇ ਹੋਏ ਸੰਗਤਾਂ ਨੁੰ ਆਪਣੇ ਪੁਰਖਿਆਂ ਦੀਆਂ ਕੀਤੀਆਂ ਕੁਰਬਾਨੀਆਂ, ਸਿੱਖੀ ਪ੍ਰਤੀ ਦਰਦ ਦੇ ਅਹਿਸਾਸ ਨੂੰ ਪ੍ਰਗਟਾਉਂਦੇ ਹੋਏ ਕਿਹਾ ਕਿ ਕੀਰਤਨ ਸਮਾਗਮਾਂ ਵਿਚ ਪੰਥ ਦੀ ਸੋਨ ਚਿੜੀ ਭਾਈ ਰਣਧੀਰ ਸਿੰਘ ਜੀ ਦੇ ਜੀਵਨ ਤੇ ਅਜਿਹੇ ਸਲਾਈਡ ਸ਼ੋਅ ਜਿੱਥੇ ਸਾਡੇ ਲਈ ਮਾਰਗ ਦਰਸ਼ਨ ਦਿੰਦੇ ਹਨ ਉਥੇ ਹੀ ਸਾਨੂੰ ਉਹਨਾਂ ਦੇ ਜੀਵਨ ਦੇ ਗਿਆਨ ਭੰਡਾਰੇ ਨਾਲ ਜੋੜਦੇ ਹਨ|ਉਹਨਾਂ ਇਸ ਗੱਲ ਨੂੰ ਬੜੇ ਮਾਣ ਨਾਲ ਕਿਹਾ ਕਿ ਭਾਈ ਸਾਹਿਬ ਦੀ ਤੇ ਉਹਨਾਂ ਦੇ ਸਾਥੀਆਂ ਦੇ ਜੀਵਨ ਤੇ ਅਧਾਰਤ ਅਜਿਹਾ ਸਲਾਈਡ ਸ਼ੋਅ ਮੈਂ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਵੇਖਿਆ ਹੈ ਤੇ ਮੈਨੂੰ ਇਹਨਾਂ ਸੂਰਮਿਆਂ, ਗਦਰੀਆਂ ਦੇ ਅਨੇਕਾਂ ਛਿਪੇ ਹੋਏ ਪੱਖ ਪਹਿਲੀ ਵਾਰ ਨਜ਼ਰ ਆਏ ਹਨ|

ਸਮਾਗਮ ਵਿਚ ਕੇਂਦਰ ਬਿੰਦੂ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕਨੇਡਾ ਵੱਲੋਂ ਪ੍ਰਦਰਸ਼ਤ ਫੋਟੋ ਪ੍ਰਦਰਸ਼ਨੀ ਸੀ|ਜਿਸ ਵਿਚ ਗਦਰ ਲਹਿਰ ਦੇ ਨਾਲ ਜੁੜੀਆਂ ਇਤਿਹਾਸਕ ਤਸਵੀਰਾਂ, ਸਮਾਰਕਾਂ ਤੇ ਜੇਲ੍ਹ ਚਿੱਠੀਆਂ ਦਾ ਸੁੰਦਰ ਪ੍ਰਦਰਸ਼ਨ ਸੀ|ਇਸ ਵਿਚ ਸ਼ਹੀਦ ਜਗਤ ਸਿੰਘ ਸੁਰ ਸਿੰਘ ਵਾਲਾ, ਕਰਤਾਰ ਸਿੰਘ ਸਰਾਭਾ, ਬੰਤਾ ਸਿੰਘ ਸੰਘਵਾਲ, ਡਾ. ਮਥਰਾ ਸਿੰਘ ਢੁਡਿਆਲਾ, ਸ਼ਹੀਦ ਉਤਮ ਸਿੰਘ ਹਾਂਸ ਦੀ ਸ਼ਹਾਦਤ ਦੀ ਗਾਥਾ ਤਸਵੀਰਾਂ ਦੀ ਜ਼ਬਾਨੀ ਦਰਸਾਈ ਜਾ ਰਹੀ ਸੀ|ਇਸਦੇ ਨਾਲ ਹੀ ਭਾਈ ਸਾਹਿਬ ਰਣਧੀਰ ਸਿੰਘ ਜੀ ਦੇ ਨਾਗਪੁਰ ਜੇਲ੍ਹ ਵਿਚ ਹਥਕੜੀਆਂ ਤੇ ਬੇੜੀਆਂ ਨਾਲ ਜਕੜੇ, ਭਾਈ ਨਿਧਾਨ ਸਿੰਘ ਚੁੱਘਾ, ਬਾਬਾ ਵਸਾਖਾ ਸਿੰਘ ਜੀ, ਗਿ. ਨਾਹਰ ਸਿੰਘ ਗੁਜਰਵਾਲ, ਭਾਈ ਸੁਰਜਨ ਸਿੰਘ, ਭਾਈ ਸੱਜਣ ਸਿੰਘ ਨਾਰੰਗਵਾਲ, ਭਾਈ ਲਾਲ ਸਿੰਘ ਨਾਰੰਗਵਾਲ, ਭਾਈ ਹਰਭਜਨ ਸਿੰਘ ਚਮਿੰਡਾ, ਭਾਈ ਦਲੀਪ ਸਿੰਘ ਫਲੇਵਾਲ, ਭਾਈ ਅਤਰ ਸਿੰਘ ਢਿਕਮਪੁਰ, ਭਾਈ ਅਰਜਨ ਸਿੰਘ ਜਗਰਾਵਾਂ, ਬੀਬੀ ਗੁਲਾਬ ਕੌਰ ਦੇ ਸੁੰਦਰ ਤੇ ਕਲਾਤਮਕ ਤਸਵੀਰਾਂ ਦਾ ਪ੍ਰਦਰਸ਼ਨ ਗਦਰ ਲਹਿਰ ਦੀਆਂ ਬਾਤਾਂ ਪਾ ਰਿਹਾ ਸੀ|ਇਸ ਪ੍ਰਦਰਸ਼ਨੀ ਵਿਚ ਭਾਈ ਸਾਹਿਬ ਰਣਧੀਰ ਸਿੰਘ ਜੀ ਦੀਆਂ ਅਨੇਕ ਮਹੱਤਵਪੂਰਨ ਤੇ ਦੁਰਲਭ ਇਤਿਹਾਸਕ ਜੇਲ੍ਹ ਚ੍ਨਿਠੀਆਂ ਦਾ ਪ੍ਰਦਰਸ਼ਨ ਜੋ ਉਹਨਾਂ ਜੇਲ੍ਹ ਯਾਤਰਾ ਦੌਰਾਨ ਆਪਣੇ ਸੰਗੀ ਸਾਥੀ ਤੇ ਪਰਿਵਾਰਾਂ ਨੂੰ ਲਿਖੀਆਂ ਸਨ ਜਿਸ ਵਿਚ ਕਾਲ ਕੋਠੜੀਆਂ ਤੇ ਬੀਤੇ ਸਮੇਂ ਦੇ ਸੰਘਰਸ਼ ਦੀਆਂ ਬਾਤਾਂ ਪਾਈਆਂ ਗਈਆਂ ਸਨ|

ਤਿੰਨ ਦਿਨ ਦੇ ਆਲੌਕਿਕ ਸਮਾਗਮ ਵਿਚ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਗੁਰੂਘਰ ਦੇ ਕੀਰਤਨੀਏ ਜਿਹਨਾਂ ਵਿਚੋਂ ਭਾਈ ਹਰਪ੍ਰੀਤ ਸਿੰਘ ਟਰਾਂਟੋ, ਮਾ. ਨਰਿੰਜਨ ਸਿੰਘ ਗੁਰਦਾਸਪੁਰ, ਭਾਈ ਮਨਮੋਹਨ ਸਿੰਘ ਸੈਨਹੋਜੇ, ਭਾਈ ਸੁਖਵਿੰਦਰ ਸਿੰਘ ਮੁਹਾਲੀ, ਭਾਈ ਸਵਰਨ ਸਿੰਘ ਬੇਕਰਸਫੀਲਡ, ਭਾਈ ਗੁਰਮੀਤ ਸਿੰਘ ਸੈਨੇਹੋਜੇ, ਭਾਈ ਹਰਸਿਮਰਨ ਸਿੰਘ ਲਾਸ ਏਂਜਲਸ ਨੇ ਅਖੰਡ ਕੀਰਤਨ ਦੇ ਇਲਾਹੀ ਅਖਾਰਿਆਂ ਵਿਚ ਗੁਰੂ ਜਸ ਗਾਇਨ ਕਰ ਕੇ ਸੰਗਤਾਂ ਨੂੰ ਬਾਣੀ ਨਾਲ ਜੋੜਿਆ|ਸਮੁੱਚੇ ਸਮਾਗਮਾਂ ਨੂੰ ਛਿਪੇ ਰਹਿਣ ਦੀ ਚਾਹ ਵਾਲਾ ਭਾਈ ਗੁਰਜੀਤ ਸਿੰਘ ਸੰਚਾਲਨ ਕਰ ਰਿਹਾ ਸੀ|ਸਮਾਗਮ ਵਿਚ ਭਾਈ ਸਾਧੂ ਸਿੰਘ ਸੇਲਮਾ, ਭਾਈ ਦਵਿੰਦਰ ਸਿੰਘ ਟਰਲਕ, ਭਾਈ ਜਸਵੰਤ ਸਿੰਘ ਲਾਸ ਵੇਗਸ, ਭਾਈ ਦਲਜੀਤ ਸਿੰਘ ਸੈਨਹੋਜੇ, ਭਾਈ ਮਲਕੀਤ ਸਿੰਘ ਸਿਆਟਲ, ਭਾਈ ਹਰਪ੍ਰੀਤ ਸਿੰਘ ਯੋਰਬਾ ਲਿੰਡਾ ਨੇ ਹਾਜਰੀ ਲਵਾਈ|ਉਥੇ ਲਾਸ ਏਂਜਲਸ ਕਾਊਂਟੀ ਦੇ ਸਾਰੇ ਛੋਟੇ ਵੱਡੇ ਸ਼ਹਿਰਾਂ ਤੋਂ ਸੰਗਤਾਂ ਵੱਡੀ ਗਿਣਤੀ ਵਿਚ ਸਮਾਗਮਾਂ ਵਿਚ ਸ਼ਿਰਕਤ ਕੀਤੀ|ਕਨੇਡਾ ਅਮਰੀਕਾ ਤੋਂ ਇਲਾਵਾ ਡੈਨਮਾਰਕ ਤੋਂ ਭਾਈ ਗੁਰਸੇਵਕ ਸਿੰਘ, ਦੁਬਈ ਤੋਂ ਭਾਈ ਮਹਾਂਵੀਰ ਸਿੰਘ, ਬਰਤਾਨੀਆ ਦੇ ਸਿੰਘਾਂ ਨੇ ਵੀ ਕੈਲੇਫੋਰਨੀਆ ਪੁੱਜ ਕੇ ਸਮਾਗਮਾਂ ਦਾ ਆਨੰਦ ਮਾਣਿਆ|ਸਮਾਗਮ ਵਿਚ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ|ਕੁਲ ਮਿਲਾ ਕੇ ਅਮਰੀਕਾ ਦੇ ਇਤਿਹਾਸ ਵਿਚ ਆਪਣੀ ਅਮਿਟ ਛਾਪ ਛੱਡਣ ਵਾਲਾ ਸਫਲ ਸਮਾਗਮ ਯਾਦਗਾਰੀ ਪੈੜਾਂ ਪਾ ਕੇ ੩੦ ਨਵੰਬਰ ਅੰਮ੍ਰਿਤ ਵੇਲੇ ਐਤਵਾਰ ਸਮਾਪਤ ਹੋਇਆ|

ਪ੍ਰਦਰਸ਼ਨੀ ਅਤੇ ਕੀਰਤਨ ਦੀਆਂ ਵੱਖ ਵੱਖ ਝਲਕੀਆਂ

ਕੀਰਤਨ ਦੀਆਂ ਵੱਖ ਵੱਖ ਝਲਕੀਆਂ

IMG_1877

Posted on December 15th, 2014 by WebAdmin

Leave a Reply

Your email address will not be published.


Are you human: *

Shopping Cart

Your shopping cart is empty
Visit the shop

Sign Up for Updates

Like us on Facebook

Follow us on Twitter

Donations

Latest News